|
|
Punjabi
"ਸੁਰੱਖਿਅਤ ਭਾਈਚਾਰੇ ਦੀ ਸਥਾਪਨਾ" "ਜ਼ਿੰਦਗੀ ਬਚਾਣਾ, ਖ਼ਤਰਾ ਘੱਟ ਕਰਨਾ, ਇਨਸਾਨੀ ਹਮਦਰਦੀ ਦੀਆਂ ਸੇਵਾਵਾਂ ਮੁੱਹਈਆ ਕਰਨਾ ਅਤੇ ਵਾਤਾਵਰਣ ਦੀ ਸੁਰੱਖਿਆ" ਤੁਹਾਡਾ ਸੁਆਗਤ ਹੈਟਾਈਨ ਐਂਡ ਵੀਅਰ ਫਾਇਰ ਐਂਡ ਰੈਸਕਿਊ ਸਰਵਿਸ ਗੇਟਸਹੈਡ, ਨਿਊਕਾਸਲ, ਨਾਰਥ ਟਾਈਨਸਾਈਡ, ਸਾਊਥ ਟਾਈਨਸਾਈਡ ਅਤੇ ਸੰਡਰਲੈਂਡ 'ਚ ਰਹਿ ਰਹੇ 1.07 ਮਿਲਿਯਨ ਆਬਾਦੀ ਨੂੰ ਆਪਣੀਆਂ ਸੇਵਾਵਾਂ ਮੁਹੱਈਆ ਕਰਦੀ ਹੈ ਅਤੇ ਟਾਈਨ ਐਂਡ ਵੀਅਰ ਦੇ ਲੋਕਾਂ ਨੂੰ ਬੇਹਤਰ ਸੇਵਾਵਾਂ ਦੇਣ ਲਈ ਕਾਰਜਰਤ ਹੈ। ਟਾਈਨ ਐਂਡ ਵੀਅਰ ਅੰਦਰ ਮਕਾਨ ਨੂੰ ਅੱਗ ਲੱਗਣਾ ਇਕ ਮੁੱਖ ਖ਼ਤਰਾ ਬਣਿਆ ਹੋਇਆ ਹੈ, ਕਿਉਂਕਿ ਇਥੇ ਅੱਗ ਲੱਗਣ ਤੋਂ ਜਾਨੀ ਨੁਕਸਾਨ ਹੋਣਾ ਅਤੇ ਸੱਟਾਂ ਲਗਣਾ ਮੁੱਖ ਕਾਰਣ ਹੈ। ਕਿਉਂਕਿ ਅੱਗ ਲੱਗਣ ਦੀਆਂ ਬਹੁਤੀਆਂ ਘਣਨਾਵਾਂ ਵਿੱਚ ਅੱਗ ਨਾਲ ਸਬੰਧਿਤ ਮੌਤਾਂ ਹੋਣ ਅਤੇ ਸੱਟਾਂ ਲੱਗਣ ਨੂੰ ਰੋਕਿਆ ਜਾ ਸਕਦਾ ਹੈ, ਇਸ ਲਈ ਫਾਇਰ ਸਰਵਿਸ ਰੋਕਥਾਮ ਦੀ ਕਾਰਵਾਈ ਉੱਤੇ ਵਿਸ਼ੇਸ਼ ਧਿਆਨ ਦੇ ਕੇ ਵਿਆਪਕ ਸੇਵਾਵਾਂ ਮੁਹੱਈਆ ਕਰਦੀ ਹੈ। ਇਹਨਾਂ ਦਾ ਖੁਲਾਸਾ ਕੀਤਾ ਜਾ ਸਕਦਾ ਹੈ ਜਿਵੇਂ ਕਿ: -
ਅੱਗ ਤੋਂ ਸੁਰੱਖਿਆ ਦਾ ਮੁੱਖ ਸਸ਼ਵਰਾਟਾਈਨੇ ਅਤੇ ਵੀਅਰ ਫਾਇਰ ਅਤੇ ਬਚਾਉ ਸੇਵਾ ਵੱਲੋਂ ਨੌਜਵਾਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਵਿਅਕਤੀਗਤ ਤੌਰ ਤੇ ਅੱਗ ਤੋਂ ਸੁਰੱਖਿਆ ਦਾ ਮਸ਼ਵਰਾ ਦਿੱਤਾ ਜਾਂਦਾ ਹੈ ਅਤੇ ਸੰਪਰਕ ਸੈਕਸ਼ਨ ਵਿੱਚ ਦੱਸੇ ਗਏ ਸੰਪਰਕ ਤਰੀਕੀਆਂ ਵਿੱਚੋਂ ਕਿਸੇ ਦਾ ਵੀ ਇਸਤੇਮਾਲ ਕਰ ਕੇ ਬੇਨਤੀ ਕੀਤੀ ਜਾ ਸਕਦੀ ਹੈ। ਅੱਗ ਤੋਂ ਸੁਰੱਖਿਆ ਦੇ ਮੁੱਖ ਸੁਨੇਹੇ ਹਨ:
ਅੱਗ ਲੱਗਣ ਦੀ ਹਾਲਤ ਵਿੱਚ: -
ਘਰ ਨੂੰ ਅੱਗ ਲੱਗਣ ਦੇ ਖ਼ਤਰੇ ਦੇ ਮੁਲਾਂਕਣ ਟਾਈਨ ਅਤੇ ਵੀਅਰ ਇਲਾਕੇ ਵਿੱਚ ਰਹਿਣ ਵਾਲੇ ਸਾਰੇ ਪਰਿਵਾਰ ਇਲਾਕੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਘੱਟ ਕਰਨ ਲਈ ਜਾਰੀ ਸਾਡੀ ਮੁਹਿੰਮ ਦੇ ਹਿੱਸੇ ਵਜੋਂ ਘਰ ਨੂੰ ਅੱਗ ਲੱਗਣ ਦੇ ਖਤਰੇ ਦਾ ਮੁੱਲਾਂਕਣ ਮੁਫਤ ਕਰਵਾਉਣ ਦੇ ਹੱਕਦਾਰ ਹਨ। ਜੇ ਤੁਸੀ ਅੱਗ ਬਾਰੇ ਅਤੇ ਫਾਇਰ ਐਂਡ ਰੈਸਕਿਊ ਸਰਵਿਸ ਬਾਰੇ ਕੋਈ ਸਵਾਲ ਪੁਛਣਾ ਚਾਹੁੰਦੇ ਹੋ, ਸਾਡਾ ਦੌਰਾ ਤੁਹਾਨੂੰ ਹਰ ਸਵਾਲ ਪੁੱਛਣ ਦਾ ਮੌਕਾ ਮੁਹੱਈਆ ਕਰਦਾ ਹੈ। ਇਸ ਦੌਰੇ ਤੋਂ ਸਾਨੂੰ ਤੁਹਾਨੂੰ ਘਰ ਵਿੱਚ ਅੱਗ ਲਗਣ ਦਾ ਖ਼ਤਰਾ ਘੱਟ ਤੋਂ ਘੱਟ ਕਰਨ ਦੇ ਤਰੀਕੇ ਤਲਾਸ਼ ਕਰਨ ਦੀ ਵੀ ਇਜਾਜ਼ਤ ਮਿਲੇਗੀ, ਤੁਹਾਨੂੰ ਆਪਣਾ ਘਰ ਇਕ ਸੁਰੱਖਿਅਤ ਥਾਂ ਬਨਾਉਣ, ਬਚਾਓ ਕਰਨ ਦੀ ਯੋਜਨਾ ਤਿਆਰ ਕਰਨ ਦੇ ਉਪਯੋਗੀ ਤਰੀਕੇ ਦੱਸੇ ਜਾਣਗੇ ਅਤੇ ਮੁਫਤ ਸਮੋਕ ਅਲਾਰਮ ਫਿੱਟ ਕੀਤਾ ਜਾਏਗਾ। ਇਹ ਮੁੱਲਾਂਕਣ ਕਰਨ ਵਿੱਚ 20 ਮਿੰਟ ਤੋਂ ਜ਼ਿਆਦਾ ਸਮਾਂ ਨਹੀਂ ਲਗਦਾ ਅਤੇ ਇਹ ਦੋ ਫਾਇਰ ਫਾਈਟਰਾਂ ਵੱਲੋਂ ਕੀਤਾ ਜਾਏਗਾ। ਸਾਰੇ ਮੁੱਲਾਂਕਣ ਤੁਹਾਡੇ ਨਾਲ ਮਿਲਣੀ ਦੇ ਪਹਿਲਾਂ ਤੋਂ ਪ੍ਰਬੰਧ ਕਰ ਕੇ ਕੀਤੇ ਜਾਂਦੇ ਹਨ ਅਤੇ ਮੁੱਲਾਂਕਣ ਕਰਨ ਲਈ ਆਉਣ ਵਾਲੇ ਫਾਇਰ ਫਾਈਟਰਾਂ ਕੋਲੋਂ ਹਮੇਸ਼ਾ ਉਹਨਾਂ ਦਾ ਸ਼ਨਾਖ਼ਤੀ ਸਬੂਤ ਹੋਏਗਾ। ਤੁਸੀਂ ਹੇਠਾਂ ਦਿੱਤੇ ਗਏ ਸੰਪਰਕ ਤਰੀਕਿਆਂ ਚੋਂ ਵੈੱਬਸਾਈਟ ਉੱਤੇ ਸਿੱਧਾ ਬੇਨਤੀ ਫਾਰਮ ਭੇਜ ਕੇ ਘਰ ਨੂੰ ਅੱਗ ਲੱਗਣ ਦੇ ਖਤਰੇ ਦੇ ਮੁੱਲਾਂਕਣ ਲਈ ਬੇਨਤੀ ਕਰ ਸਕਦੇ ਹੋ। ਸੰਪਰਕਟਾਈਨ ਐਂਡ ਵੀਅਰ ਫਾਇਰ ਐਂਡ ਰੈਸਕਿਊ ਸਰਵਿਸ ਸਾਡੇ ਵੱਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਕਿਸੇ ਕਿਸਮ ਦੀਆਂ ਟਿੱਪਣੀਆਂ, ਸ਼ਿਕਾਇਤਾਂ, ਫੀਡਬੈਕ ਜਾਂ ਹੋਰ ਜਾਣਕਾਰੀ ਲਈ ਬੇਨਤੀਆਂ ਦਾ ਸਵਾਗਤ ਕਰਦੀ ਹੈ। ਹੇਠਾਂ ਦਿੱਤੇ ਗਏ ਤਰੀਕਿਆਂ ਚੋਂ ਕਿਸੇ ਦਾ ਵੀ ਇਸਤਮਾਲ ਕਰ ਕੇ ਸਾਡੇ ਨਾਲ ਸੰਪਰਕ ਕਰੋ ਅਤੇ ਅਸੀਂ ਜਿੰਨੀ ਵੀ ਛੇਤੀ ਹੋ ਸਕਿਆ ਤੁਹਾਨੂੰ ਜਵਾਬ ਦਿਆਂਗੇ: ਟੈਲੀਫ਼ੋਨ:
ਫੈਕਸ:
ਪਤਾ:
ਵਿਅਕਤੀਗਤ ਤੌਰ ਤੇ:
|
||||||||||||||||||||||||||||||||||||||||||||||||||||||||||||||||||||||||||||||||||||||
© 2006-2008 Tyne and Wear Fire and Rescue Service |
||